Thursday, June 24, 2010

ਰੱਬ ਦੇ ਬਾਗੀ

ਤੇਰੀ ਸਾਜੀ ਦੁਨੀਆ ਦਾ, ਤੈਨੁਂ ਹਾਲ ਸੁਣਾਉਣਾ ਚਾਹੁਂਦੇ ਹਾਂ|
ਦੇ ਦੇ ਤੂਂ ਅਸਤੀਫਾ ਰੱਬਾ,ਰੱਬ ਹੋਰ ਬਣਾਉਣਾ ਚਾਹੁਂਦੇ ਹਾਂ|

ਇਕ ਸਹਿਕਦਾ ਫੋਕੇ ਪਾਣੀ ਨੁਂ
ਦੁਜਾ ਕੈਂਪਾ ਕੋਲਾ ਪੀਵੇ ਕਿਉਂ|
ਇਕ ਐਸ਼ ਕਰੇਂਦਾ ਮਹਿਲਾ ਚ
ਦੁਜਾ ਫੁਟਪਾਥ ਤੇ ਜੀਵੇ ਕਿਉਂ|

ਝੋਪੜੀਆਂ ਅਤੇ ਹਵੇਲੀਆਂ ਦਾ,ਅਸੀਂ ਫਰਕ ਮਿਟਾਉਣਾ ਚਾਹੁਂਦੇ ਹਾਂ|
ਦੇ ਦੇ ਤੂਂ ਅਸਤੀਫਾ ਰੱਬਾ,ਰੱਬ ਹੋਰ ਬਣਾਉਣਾ ਚਾਹੁਂਦੇ ਹਾਂ|

ਤੂਂ ਸੇਚ ਬਰਾਬਰ ਦਿਤੀ ਨਾ
ਤੂਂ ਵਿਤਕਰਾ ਕੀਤਾ ਵਂਡੀ ਵਿਚ|
ਇਕ ਮਰ ਗਏ ਮਿਹਨਤ ਸੱਚੀ ਤੇ
ਦੂਜਾ ਲੁਟੇ ਬੈਠਾ ਮਂਡੀ ਵਿਚ|

ਗਰੀਬ ਦੇ ਭੁਖੇ ਬਚਿਆਂ ਦਾ,ਅਹਿਸਾਸ ਕਰਾਉਣਾ ਚਾਹੁਂਦੇ ਹਾਂ|
ਦੇ ਦੇ ਤੂਂ ਅਸਤੀਫਾ ਰੱਬਾ,ਰੱਬ ਹੋਰ ਬਣਾਉਣਾ ਚਾਹੁਂਦੇ ਹਾਂ|

ਸੋਹਣੀ ਬਣਾਈ ਦੁਨੀਆ ਸੀ
ਜੋ ਖਰੀਦ ਲਈ ਹੁਣ ਨੋਟਾਂ ਨੇ|
ਹੁਣ ਕੁਝ ਹੱਥਾਂ ਵਿਚ ਕੁਰਸੀ ਹੈ
ਜੋ ਦੱਬ ਲਈ ਮੁਲ ਦੀਆਂ ਵੋਟਾਂ ਨੇ|

ਪੈਸੇ ਦੀ ਗੁਲਾਮ ਖਲਕਤ ਨੂਂ,ਅਜਾਦ ਕਰਾਉਣਾ ਚਾਹੁਂਦੇ ਹਾਂ|
ਦੇ ਦੇ ਤੂਂ ਅਸਤੀਫਾ ਰੱਬਾ,ਰੱਬ ਹੋਰ ਬਣਾਉਣਾ ਚਾਹੁਂਦੇ ਹਾਂ|

ਬਂਦਾ ਜਾਤ ਹੈ ਬਂਦੇ ਦੀ
ਝਂਡਾ ਇਹ ਬਰਦਾਰ ਰਹੇ|
ਕੋਈ ਬਾ੍ਮਣ ਕੋਈ ਸ਼ੁਦਰ ਨਹੀਂ
ਹਰ ਥਾਂ ਪੀ੍ਤ ਇਕਸਾਰ ਰਹੇ|

No comments: